ਫਤਿਹਗੜ੍ਹ ਸਾਹਿਬ, ਪੰਜਾਬ ( ਜਸਟਿਸ ਨਿਊਜ਼ )
ਦੌਲਤਪੁਰ ਪਿੰਡ, ਬੱਸੀ ਪਠਾਣਾ ਵਿੱਚ ਆਧੁਨਿਕ ਆਰ.ਏ.ਐਸ ਸਹੂਲਤਾਂ ਦਾ ਦੌਰਾ ਕਰਦਿਆਂ, ਡਾ. ਲਿਖੀ ਨੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਸਮੇਤ ਕੇਂਦਰੀ ਯੋਜਨਾਵਾਂ ਅਧੀਨ ਚੱਲ ਰਹੀਆਂ ਮੱਛੀ ਪਾਲਣ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦੀ ਸਮੀਖਿਆ ਕੀਤੀ।
ਉਨ੍ਹਾਂ ਨੇ ਸਥਾਨਕ ਮੱਛੀ ਪਾਲਕਾਂ ਦੁਆਰਾ ਅਪਣਾਈਆਂ ਗਈਆਂ ਨਵੀਨਤਮ ਅਭਿਆਸਾਂ ਬਾਰੇ ਜਾਣਕਾਰੀ ਹਾਸਲ ਕੀਤੀ, ਜਿਨ੍ਹਾਂ ਨੇ ਬੰਜਰ ਜ਼ਮੀਨ ਨੂੰ ਉਤਪਾਦਕ ਜਲ ਖੇਤੀ (ਐਕੁਆਕਲਚਰ) ਹੱਬ ਵਿੱਚ ਬਦਲ ਕੇ ਖੇਤਰ ਵਿੱਚ ਰੁਜ਼ਗਾਰ ਅਤੇ ਜੀਵੀਕਾ ਦੇ ਅਵਸਰ ਪੈਦਾ ਕੀਤੇ ਹਨ। ਇਸ ਮੌਕੇ ‘ਤੇ ਲਗਭਗ 35-40 ਪ੍ਰਗਤੀਸ਼ੀਲ ਮੱਛੀ ਪਾਲਕ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੇ ਅਨੁਭਵ ਅਤੇ ਸੁਝਾਅ ਸਾਂਝੇ ਕੀਤੇ।
ਦੌਰੇ ਦੌਰਾਨ, ਡਾ. ਲਿਖੀ ਨੇ ਤਕਨੀਕ-ਆਧਾਰਿਤ ਮੱਛੀ ਪਾਲਣ, ਮੱਛੀ ਪਾਲਕਾਂ ਦੀ ਸਮਰੱਥਾ ਨਿਰਮਾਣ, ਆਮਦਨ ਵਿੱਚ ਵਾਧੇ ਅਤੇ ਪੇਂਡੂ ਜੀਵੀਕਾ ਨੂੰ ਮਜ਼ਬੂਤ ਕਰਨ ਲਈ ਪ੍ਰਜਾਤੀਆਂ ਦੇ ਵਿਭਿੰਨੀਕਰਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੇਂਦਰੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਕਿ ਆਧੁਨਿਕ ਮੱਛੀ ਪਾਲਣ ਅਭਿਆਸਾਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ ਅਤੇ ਸਮਰੱਥਾ ਸੰਵਰਧਨ ਰਾਹੀਂ ਸਮਰਥਨ ਮਿਲੇਗਾ।
ਇਹ ਦੌਰਾ ਇਸ ਗੱਲ ਨੂੰ ਵੀ ਉਜਾਗਰ ਕਰਦਾ ਹੈ ਕਿ ਕੇਂਦਰ ਸਰਕਾਰ ਖਾਰੇ ਪਾਣੀ ਵਾਲੇ ਰਾਜਾਂ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮੱਛੀ ਪਾਲਣ ਨੂੰ ਤਰਜੀਹ ਦੇ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਅਕਸਰ ਖੇਤੀਬਾੜੀ ਜ਼ਮੀਨ ਖਾਰੇਪਣ ਤੋਂ ਪ੍ਰਭਾਵਿਤ ਹੁੰਦੀ ਹੈ, ਅਤੇ ਜਲ ਖੇਤੀ (ਐਕੁਆਕਲਚਰ) ਰਾਹੀਂ ਜ਼ਮੀਨ ਦੀ ਅਨੁਕੂਲ ਵਰਤੋਂ ਨਾਲ ਜੀਵੀਕਾ ਦੇ ਕਈ ਅਵਸਰ ਸਿਰਜੇ ਜਾ ਸਕਦੇ ਹਨ।
ਪਿਛੋਕੜ:
ਭਾਰਤ ਦੇ ਅੰਦਰੂਨੀ ਜਲ ਸਰੋਤਾਂ ਦੀਆਂ ਸੰਭਾਵਨਾਵਾਂ ਵਿਸ਼ਾਲ ਹਨ ਅਤੇ ਅਜੇ ਵੀ ਤੁਲਨਾਤਮਕ ਤੌਰ ‘ਤੇ ਘੱਟ ਵਰਤੀਆਂ ਗਈਆਂ ਹਨ। ਦੇਸ਼ ਵਿੱਚ 1.95 ਲੱਖ ਕਿਲੋਮੀਟਰ ਨਦੀਆਂ ਅਤੇ ਨਹਿਰਾਂ, 6.06 ਲੱਖ ਹੈਕਟੇਅਰ ਖਾਰਾ ਪਾਣੀ ਖੇਤਰ, 3.65 ਲੱਖ ਹੈਕਟੇਅਰ ਬੀਲ ਅਤੇ ਆਕਸਬੋ ਝੀਲ, 27.56 ਲੱਖ ਹੈਕਟੇਅਰ ਤਾਲਾਬ ਅਤੇ ਜਲਾਸ਼ਯ, ਅਤੇ 31.53 ਲੱਖ ਹੈਕਟੇਅਰ ਜਲਾਸ਼ਯਾਂ ਦਾ ਨੈਟਵਰਕ ਮੌਜੂਦ ਹੈ। ਇਹ ਸਭ ਭਾਰਤ ਵਿੱਚ ਸਥਾਈ ਅੰਦਰੂਨੀ ਮਤਸਿਆਕੀ ਦੇ ਵਿਕਾਸ ਲਈ ਅਪਾਰ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ।
ਇਸੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਸਰਕਾਰ ਨੇ ਅੰਦਰੂਨੀ ਮਤਸਿਆਕੀ ਨੂੰ ਇਸ ਸੈਕਟਰ ਦੀ ਰਣਨੀਤਕ ਯੋਜਨਾ ਦਾ ਕੇਂਦਰ ਬਣਾਇਆ ਹੈ। ਭਾਰਤ ਦਾ ਅੰਦਰੂਨੀ ਮਤਸਿਆਕੀ ਸੈਕਟਰ ਰਾਸ਼ਟਰੀ ਮੱਛੀ ਉਤਪਾਦਨ ਦਾ ਆਧਾਰ ਬਣ ਚੁੱਕਿਆ ਹੈ ਅਤੇ ਕੁੱਲ ਉਤਪਾਦਨ ਵਿੱਚ 75% ਦਾ ਯੋਗਦਾਨ ਦਿੰਦਾ ਹੈ। ਇਸ ਸੈਕਟਰ ਵਿੱਚ ਠੰਢੇ ਪਾਣੀ ਦੀ ਮਤਸਿਆਕੀ ਅਤੇ ਪ੍ਰਜਾਤੀਆਂ ਦੇ ਵਿਭਿੰਨੀਕਰਣ ਵਰਗੇ ਉਪਾਅ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਤਿਲਾਪੀਆ ਅਤੇ ਪੰਗਾਸੀਅਸ ਵਰਗੀਆਂ ਨਵੀਆਂ ਪ੍ਰਜਾਤੀਆਂ ਸ਼ਾਮਲ ਹਨ।
ਵਿੱਤੀ ਸਾਲ 2024–25 ਵਿੱਚ ਅੰਦਰੂਨੀ ਮਤਸਿਆਕੀ ਉਤਪਾਦਨ 139.07 ਲੱਖ ਮੀਟ੍ਰਿਕ ਟਨ ਰਿਹਾ। 2013–14 ਤੋਂ 2024–25 ਦੇ ਵਿਚਕਾਰ ਅੰਦਰੂਨੀ ਮਤਸਿਆਕੀ ਉਤਪਾਦਨ ਵਿੱਚ 142% ਦਾ ਵਾਧਾ ਹੋਇਆ, ਜੋ 61 ਲੱਖ ਟਨ ਤੋਂ ਵਧ ਕੇ 147.37 ਲੱਖ ਟਨ ਹੋ ਗਿਆ। ਇਸ ਵਿਸਥਾਰ ਨੇ ਭਾਰਤ ਦੇ ਕੁੱਲ ਰਾਸ਼ਟਰੀ ਮੱਛੀ ਉਤਪਾਦਨ ਨੂੰ 195 ਲੱਖ ਟਨ ਤੱਕ ਪਹੁੰਚਾਇਆ, ਜੋ ਸਮਾਨ ਅਵਧੀ ਵਿੱਚ 104% ਦਾ ਵਾਧਾ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਅਧੀਨ, ਅੰਦਰੂਨੀ ਮਤਸਿਆਕੀ ਅਤੇ ਜਲ ਖੇਤੀ (ਐਕੁਆਕਲਚਰ) ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ “ਤਕਨੀਕ ਸਮਾਵੇਸ਼ਣ ਅਤੇ ਅਪਣਾਉਣ” ਵਿੱਚ ਦੇਸ਼ ਭਰ ਵਿੱਚ 3,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ 12,000 ਆਰ.ਏ.ਐਸ ਯੂਨਿਟਸ, 4,000 ਬਾਇਓਫਲੌਕ ਸਿਸਟਮ, 59,000 ਜਲਾਸ਼ਯ ਪਿੰਜਰੇ, ਅਤੇ 561 ਹੈਕਟੇਅਰ ਜਲਾਸ਼ਯ ਪੈਨ ਕਲਚਰ ਸਥਾਪਿਤ ਕੀਤੇ ਗਏ। ਇਨ੍ਹਾਂ ਪਹਿਲਕਦਮੀਆਂ ਨੇ ਰਾਸ਼ਟਰੀ ਔਸਤ ਐਕੁਆਕਲਚਰ ਉਤਪਾਦਕਤਾ ਨੂੰ 4.77 ਮੀਟ੍ਰਿਕ ਟਨ ਪ੍ਰਤੀ ਹੈਕਟੇਅਰ ਤੱਕ ਵਧਾ ਦਿੱਤਾ ਹੈ।
ਪੰਜਾਬ ਵਿੱਚ ਤਰੱਕੀ
ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਬੰਜਰ ਜ਼ਮੀਨ ਦੀ ਉਤਪਾਦਕ ਵਰਤੋਂ ਨੂੰ ਯਕੀਨੀ ਬਣਾਉਣ ਲਈ, ਵਿੱਤੀ ਸਾਲ 2024–25 ਵਿੱਚ 263.80 ਹੈਕਟੇਅਰ ‘ਤੇ ਖਾਰੇ ਪਾਣੀ ਦੀ ਜਲ ਖੇਤੀ (ਐਕੁਆਕਲਚਰ) ਪ੍ਰੋਜੈਕਟ ਪ੍ਰਸਤਾਵ ਮਨਜ਼ੂਰ ਕੀਤੇ ਗਏ, ਜਿਨ੍ਹਾਂ ਦਾ ਬਜਟ 36.93 ਕਰੋੜ ਰੁਪਏ ਰੱਖਿਆ ਗਿਆ, ਜੋ ਸ਼ੁਰੂਆਤੀ ਟੀਚੇ 200 ਹੈਕਟੇਅਰ ਤੋਂ ਵੱਧ ਹੈ।
ਮੁੱਖ ਪ੍ਰਗਤੀ ਦੇ ਸੰਕੇਤਕ ਵਜੋਂ, ਸ੍ਰੀ ਮੁਕਤਸਰ ਸਾਹਿਬ, ਪੰਜਾਬ ਅਤੇ ਸਿਰਸਾ, ਹਰਿਆਣਾ ਵਿੱਚ ਖਾਰੇ ਪਾਣੀ ਦੀ ਜਲ ਖੇਤੀ (ਐਕੁਆਕਲਚਰ) ਕਲੱਸਟਰ ਦੀ ਮਨਜ਼ੂਰੀ ਅਤੇ ਸੂਚਨਾ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਮਤਸਿਆ ਵਿਭਾਗ, ਭਾਰਤ ਸਰਕਾਰ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ, ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਤੇ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿੱਚ ਖਾਰੇ ਪਾਣੀ ਦੇ ਕਲੱਸਟਰ ਦੇ ਵਿਕਾਸ ਲਈ ਸੂਚਨਾ ਜਾਰੀ ਕੀਤੀ ਹੈ।
ਇਹ ਪਹਿਲਕਦਮੀਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸਥਾਈ ਮਤਸਿਆਕੀ ਵਿਕਾਸ ਅਤੇ ਪੇਂਡੂ ਜੀਵੀਕਾ ਸਿਰਜਣ ਵਿੱਚ ਨਵੇਂ ਆਯਾਮ ਸਥਾਪਤ ਕਰਨਗੀਆਂ।
Leave a Reply